ਪੰਜਾਬੀ ਕਿੱਸਾ
ਕਿੱਸਾ ਕਾਵਿਧਾਰਾ ਲੌਕਿਕ ਸਾਹਿਤ ਦਾ ਅੰਗ ਹੈ। ਜਿਸ ਵਿਚ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਇੱਕ ਵੱਡੇ ਧਰਾਤਲ ਉਪਰ ਹੋਈ ਹੈ। ਇਸ ਕਾਵਿਧਾਰਾ ਵਿਚ ਆਮ ਜਨ- ਜੀਵਨ ਦੇ ਦੁੱਖ-ਦਰਦ, ਪ੍ਰੇਮ, ਸੂਰਮਗਤੀ ਅਤੇ ਤਿਆਗ ਦਾ ਵਰਣਨ ਮਿਲਦਾ ਹੈ। ਇਸ ਕਾਵਿ ਰੂਪ ਨੇ ਸਭਿਆਚਾਰਕ ਜੀਵਨ ਦੀ ਪੇਸ਼ਕਾਰੀ ਕਰਦਿਆਂ ਮਨੁੱਖੀ ਮਨੋਭਾਵਾਂ ਦੇ ਚਿੱਤਰਨ ਰਾਹੀ ਨਵੀ ਦਿਲਚਸਪੀ ਪੈਦਾ ਕੀਤੀ ਹੈ। ਪਰੰਪਰਕ …